ਸ਼ਰਾਬ ਦੇ ਨਸ਼ੇ 'ਚ ਨੌਜਵਾਨ ਨੇ ਝੁੱਗੀ 'ਚ ਵਾੜੀ ਗੱਡੀ, 3 ਜ਼ਖਮੀ - amritsar latest news
ਅੰਮ੍ਰਿਤਸਰ: ਲੋਹਗੜ ਨੇੜੇ ਬਣੀ ਝੁੱਗੀਆਂ ਵਿੱਚ ਉਸ ਸਮੇਂ ਹਫੜਾ-ਦਫੜੀ ਫੈਲ ਗਈ, ਜਦੋਂ ਇੱਕ ਸ਼ਰਾਬੀ ਨੌਜਵਾਨ ਨੇ ਰਾਤ ਨੂੰ ਆਪਣੀ ਕਾਰ ਨੂੰ ਇੱਕ ਝੁੱਗੀ ਵਿੱਚ ਵਾੜ ਦਿੱਤਾ। ਝੁੱਗੀ ਵਿੱਚ ਸਾਰਾ ਪਰਿਵਾਰ ਸੁੱਤਾ ਹੋਇਆ ਸੀ, ਉਨ੍ਹਾਂ ਦੀਆ ਚੀਕਾਂ ਸੁਣਨ ਤੋਂ ਬਾਅਦ ਲੋਕ ਇਕੱਠੇ ਹੋਏ ਅਤੇ ਪਰਿਵਾਰ ਨੂੰ ਹਸਪਤਾਲ ਪਹੁੰਚਾਇਆ। ਇਸ ਘਟਨਾ ਵਿੱਚ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਸ਼ਰਾਬੀ ਨੌਜਵਾਨ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਇਲਾਕੇ ਦੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਕੇ ਨੌਜਵਾਨ ਦਾ ਮੈਡੀਕਲ ਕਰਵਾ ਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।