ਰਿਸ਼ਤੇ ਹੋਏ ਤਾਰ-ਤਾਰ, ਇਸ਼ਕ ’ਚ ਅੰਨ੍ਹੀ ਪਤਨੀ ਨੇ ਕੀਤਾ ਇਹ ਕਾਰਾ - jalandhar latest news
ਜਲੰਧਰ: ਕਸਬਾ ਮਹਿਤਪੁਰ ਦੇ ਅਧੀਨ ਪੈਂਦੇ ਪਿੰਡ ਝੂਗੀਆਂ ਤੋਂ ਰਿਸ਼ਤਿਆ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਆਪਣੇ ਦਿਉਰ ਦੇ ਇਸ਼ਕ ਵਿੱਚ ਅੰਨ੍ਹੀ ਹੋ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ। ਥਾਣਾ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤਨੀ ਰਾਜਵਿੰਦਰ ਕੌਰ ਅਤੇ ਭਰਾ ਰਣਜੋਧ ਸਿੰਘ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਸਾਡਾ ਆਪਸ ਵਿੱਚ ਰਿਸ਼ਤਾ ਬਣ ਗਿਆ ਸੀ। ਜਿਸ ਦਾ ਪਤਾ ਮ੍ਰਿਤਕ ਵਰਿੰਦਰ ਸਿੰਘ ਨੂੰ ਲੱਗ ਗਿਆ ਸੀ। ਅਸੀਂ ਦੋਵਾਂ ਨੇ ਪਹਿਲਾਂ ਉਸ ਨੂੰ ਮਾਰਨ ਲਈ ਨਸ਼ੇ ਦੀਆਂ ਗੋਲੀਆਂ ਵੀ ਦਿਤੀਆਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਹਥਕੰਡੇ ਵੀ ਅਪਣਾਏ ਪਰ ਹਰ ਵਾਰ ਵਰਿੰਦਰ ਬਚਦਾ ਰਿਹਾ। ਅਸੀਂ ਦੋਵੇਂ ਵਰਿੰਦਰ ਸਿੰਘ ਨੂੰ ਮਾਰ ਕੇ ਵਿਆਹ ਕਰਵਾਉਣਾ ਚਾਹੁੰਦੇ ਸੀ। ਇਸ ਲਈ ਅਸੀ ਕੰਮ ਤੋਂ ਘਰ ਵਾਪਸ ਆ ਰਹੇਂ ਵਰਿੰਦਰ ਸਿੰਘ ਦੇ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿੱਤਾ।