ਨਵੇਂ ਸਾਲ ਮੌਕੇ ਇੰਪਰੂਵਮੈਂਟ ਟਰੱਸਟ ਪਠਾਨਕੋਟ, ਸ਼ਹਿਰ ਵਾਸੀਆਂ ਨੂੰ ਵੰਡੇਗੀ ਫਲੈਟ - ਇੰਪਰੂਵਮੈਂਟ ਟਰੱਸਟ ਪਠਾਨਕੋਟ ਸ਼ਹਿਰ ਵਾਸੀਆਂ ਨੂੰ ਵੰਡੇਗੀ ਫਲੈਟ
ਪਠਾਨਕੋਟ : ਨਵੇਂ ਸਾਲ ਮੌਕੇ ਇੰਪਰੂਵਮੈਂਟ ਟਰੱਸਟ ਸ਼ਹਿਰ ਵਾਸੀਆਂ ਨੂੰ ਤੋਹਫੇ ਵਜੋਂ ਫਲੈਟ ਵੰਡਣ ਜਾ ਰਹੀ ਹੈ। ਸਾਲ 2010 'ਚ ਅਕਾਲੀ ਭਾਜਪਾ ਸਰਕਾਰ ਦੌਰਾਨ ਜ਼ਿਲ੍ਹੇ 'ਚ ਫਲੈਟ ਸਿਸਟਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਦੱਸ ਸਾਲ ਪਹਿਲਾਂ ਇਸ ਮੁਹਿੰਮ ਦੇ ਤਹਿਤ ਹੁਣ ਇਹ ਫਲੈਟ ਬਣ ਕੇ ਤਿਆਰ ਹੋ ਚੁੱਕੇ ਹਨ। ਲੋਕਾਂ ਵੱਲੋਂ ਇਸ ਸਬੰਧੀ ਪਹਿਲਾਂ ਕਈ ਵਾਰ ਕੋਰਟ ਕੇਸ ਵੀ ਕੀਤੇ ਗਏ ਸਨ। ਹੁਣ ਪੂਰੀ ਤਰ੍ਹਾਂ ਫਲੈਟ ਤਿਆਰ ਹੋਣ ਮਗਰੋਂ ਇੰਪਰੂਵਮੈਂਟ ਟਰੱਸਟ ਇਹ ਫਲੈਟ ਲੋਕਾਂ ਨੂੰ ਸੌਂਪ ਦਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਦੱਸਿਆ ਕਿ ਉਸ ਸਮੇਂ ਦੀ ਸਰਕਾਰ ਵੱਲੋਂ ਫਲੈਟ ਤਿਆਰ ਕਰ ਵੇਚਣ ਦੇ ਲਈ ਇੰਪਰੂਵਮੈਂਟ ਟਰੱਸਟ ਨੂੰ ਕੰਮ ਸੌਂਪਿਆ ਸੀ ਪਰ ਕਈ ਕਾਰਨਾਂ ਕਰਕੇ ਇਹ ਕੰਮ ਮੁਕੰਮਲ ਨਾ ਹੋ ਸਕਿਆ। ਮੌਜੂਦਾ ਸਮੇਂ 'ਚ ਇਨ੍ਹਾਂ ਫਲੈਟਾਂ ਦਾ 95 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਤੇ ਜਲਦ ਹੀ ਨਵੇਂ ਸਾਲ 'ਚ ਟਰੱਸਟ ਵੱਲੋਂ ਫਲੈਟ ਮਾਲਕਾਂ ਨੂੰ ਉਨ੍ਹਾਂ ਦੇ ਫਲੈਟ ਸੌਂਪ ਦਿੱਤੇ ਜਾਣਗੇ।