ਵੀਕਐਂਡ ਲੌਕਡਾਊਨ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਹੀਂ ਪੁੱਜੀਆਂ ਸੰਗਤਾਂ - ਲੌਕਡਾਊਨ ਦੇ ਕਰਨ ਆਵਾਜਾਈ ਬੰਦ
ਬਠਿੰਡਾ: ਕੋਰੋਨਾ ਵਾਇਰਸ ਮਰੀਜ਼ਾਂ ਦੀ ਸੂਬੇ ਅੰਦਰ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ, ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਅਖੀਰਲੇ ਦਿਨਾਂ 'ਚ ਲੌਕਡਾਊਨ ਲਾਉਣ ਦਾ ਫੈਸਲਾ ਲਿਆ ਹੈ। ਲੌਕਡਾਊਨ ਦੇ ਪਹਿਲੇ ਦਿਨ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਲੌਕਡਾਊਨ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਲੌਕਡਾਊਨ ਦੇ ਕਾਰਨ ਆਵਾਜਾਈ ਬੰਦ ਰਹਿਣ ਕਰਕੇ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਹਿਬ ਵਿਖੇ ਨਹੀਂ ਪੁੱਜੀਆਂ ਤੇ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਸੁੰਨਸਾਨ ਨਜ਼ਰ ਆਇਆ।