ਸਰਕਾਰੀ ਹੁਕਮਾਂ ਦਾ ਨਾਭਾ 'ਚ ਅਸਰ, ਚਾਰੇ ਪਾਸੇ ਸੁੰਨਸਾਨ - ਐਤਵਾਰ ਨੂੰ ਮੁਕੰਮਲ ਬੰਦ
ਨਾਭਾ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਐਤਵਾਰ ਨੂੰ ਮੁਕੰਮਲ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ। ਇਸ ਬੰਦ ਦੌਰਾਨ ਸਰਕਾਰ ਵਲੋਂ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ। ਇਸ ਬੰਦ ਨੂੰ ਲੈਕੇ ਨਾਭਾ 'ਚ ਵੀ ਅਸਰ ਦੇਖਣ ਨੂੰ ਮਿਲਿਆ। ਇਸ ਸਬੰਧੀ ਨਾਭਾ ਵਾਸੀਆਂ ਦਾ ਕਹਿਣਾ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ।