ਵਾਲਮੀਕਿ ਜਥੇਬੰਦੀਆਂ ਨੇ ਬੰਦ ਕਰਵਾਇਆ ਜਲੰਧਰ ਸ਼ਹਿਰ - ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ
ਜਲੰਧਰ 'ਚ ਨੈਸ਼ਨਲ ਵਾਲਮੀਕਿ ਸਭਾ ਦੇ ਸ਼ਨੀਵਾਰ ਨੂੰ ਪੰਜਾਬ ਭਰ 'ਚ ਬੰਦ ਦਾ ਸੱਦਾ ਦਿੱਤਾ ਹੈ ਜਿਸ ਦਾ ਅਸਰ ਕਈ ਜ਼ਿਲ੍ਹਿਆਂ 'ਚ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਦੇ ਸਾਰੇ ਬਾਜ਼ਾਰ ਵਾਲਮੀਕੀ ਸਮਾਜ ਵੱਲੋਂ ਬੰਦ ਕਰਵਾਏ ਜਾ ਰਹੇ ਹਨ। ਥਾਂ-ਥਾਂ ਲੋਕਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਨਾਕੇ ਲੱਗਾਏ ਗਏ ਹਨ, ਤਾਂ ਜੋ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਨਾ ਵਾਪਰ ਸਕੇ। ਸਮਾਜ ਦੇ ਨੌਜਵਾਨ ਖ਼ੁਦ ਜਾ ਕੇ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੇ ਹਨ ਜੋ ਦੁਕਾਨਾ ਬੰਦ ਨਹੀਂ ਕਰ ਰਹੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਜਬਰਨ ਬੰਦ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਲਰਜ਼ ਚੈਨਲ 'ਤੇ ਚੱਲ ਰਹੇ ਧਾਰਮਿਕ ਸੀਰੀਅਲ ਰਾਮ ਸੀਆ ਕੇ ਲਵ ਕੁਸ਼ ਵਿੱਚ ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਬਾਰੇ ਵਿੱਚ ਗਲਤ ਦਿਖਾਇਆ ਗਿਆ ਹੈ, ਜਿਸ ਦੇ ਰੋਸ ਵਜੋਂ ਇਹ ਬੰਦ ਦਾ ਐਲਾਨ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਦੇ ਮੈਜਿਸਟਰੇਟਸ ਨੇ ਜ਼ਿਲ੍ਹਾ ਕੇਬਲ ਅਪਰੇਟਰਾਂ ਨੂੰ ਇਸ ਲੜੀਵਾਰ ਦੇ ਪ੍ਰਸਾਰਣ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ।