ਲੌਕਡਾਊਨ ਨੇ ਬੇਰੁਜ਼ਗਾਰ ਪ੍ਰਵਾਸੀ ਨੌਜਵਾਨ ਦੀ ਲਈ ਜਾਨ - ਖੁਦਕੁਸ਼ੀ ਕਰ ਆਪਣੀ ਜੀਵਨਲੀਲਾ ਸਮਾਪਤ
ਅੰਮ੍ਰਿਤਸਰ: ਸੂਬੇ ’ਚ ਲੱਗੇ ਲੌਕਡਾਊਨ ਦਾ ਬਹੁਤ ਸਾਰੇ ਮਜਦੂਰ ਪਰਿਵਾਰ ਦੇ ਕੰਮਕਾਜਾਂ ਤੇ ਕਾਫੀ ਅਸਰ ਪੈ ਰਿਹਾ ਹੈ। ਬਹੁਤ ਸਾਰੇ ਪਰਵਾਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਰਹਿ ਰਹੇ ਸੀ ਜੋ ਕੰਮ ਬੰਦ ਹੋਣ ਕਾਰਨ ਆਪਣੇ ਪਿੰਡਾਂ ਵੱਲ ਨੂੰ ਜਾ ਰਹੇ ਹਨ। ਅੰਮ੍ਰਿਤਸਰ ’ਚ ਲੱਗੇ ਲੌਕਡਾਉਣ ਦੌਰਾਨ ਵੀ ਪਰਵਾਸੀ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਇੱਕ ਪ੍ਰਵਾਸੀ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਗਰਮ ਮਸਾਲਾ ਵੇਚਣ ਦਾ ਕੰਮ ਕਰਦਾ ਸੀ ਪਰ ਲੌਕਡਾਊਨ ਕਾਰਨ ਉਸਦਾ ਕੰਮ ਬੰਦ ਹੋ ਗਿਆ ਸੀ ਜਿਸ ਕਾਰਨ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਜਿਸ ਦੇ ਚੱਲਦੇ ਉਸਨੇ ਇਹ ਕਦਮ ਚੁੱਕ ਲਿਆ। ਮੌਕੇ ’ਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।