ਮੱਧਪ੍ਰਦੇਸ਼ ਤੋਂ ਲਿਆ ਰਹੇ ਨਜਾਇਜ਼ 8 ਪਿਸਤੌਲ ਅਤੇ 12 ਮੈਗਜ਼ੀਨ ਸਣੇ ਕਾਬੂ - ਪਹਿਲਾਂ ਤੋਂ ਹੀ ਮਾਮਲਾ ਦਰਜ
ਲੁਧਿਆਣਾ: ਖੰਨਾ ਪੁਲਸ ਨੂੰ ਬੀਤੇ ਦਿਨ ਵੱਡੀ ਸਫ਼ਲਤਾ ਹੱਥ ਲੱਗੀ, ਜਦੋਂ ਪੁਲਸ ਨੇ ਦੋ ਆਰੋਪੀਆਂ ਨੂੰ ਨਜਾਇਜ਼ ਹਥਿਆਰਾਂ ਸਣੇ ਕਾਬੂ ਕੀਤਾ। ਆਰੋਪੀ ਤਰਨਤਾਰਨ ਜਿਲੇ ਦੇ ਰਹਿਣ ਵਾਲੇ ਹਨ, ਫੜੇ ਗਏ ਆਰੋਪੀਆ ਵਿਚੋਂ ਲਵਜੀਤ ਤੇ ਪਹਿਲਾਂ ਤੋਂ ਹੀ ਮਾਮਲਾ ਦਰਜ ਹੈ। ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਪੁਲਸ ਦੀ ਟੀਮ ਨੇ ਜੀਟੀ ਰੋਡ ਦੋਰਾਹਾ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਸ ਨੂੰ ਸ਼ੱਕ ਹੋਣ ’ਤੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚ ਬੈਠੇ ਲਵਜੀਤ ਤੇ ਜੋਬਨਪ੍ਰੀਤ ਦੇ ਕਬਜੇ ਤੋਂ 7 ਪਿਸਟਲ, . 32 ਬੋਰ, 1 ਪਿਸਟਲ .30 ਬੋਰ ਤੋਂ ਇਲਾਵਾ 12 ਮੈਗਜ਼ੀਨ ਬਰਾਮਦ ਹੋਏ।