ਪੰਜਾਬ

punjab

By

Published : Apr 3, 2021, 4:28 PM IST

ETV Bharat / videos

ਪੰਜਾਬ ਸਰਕਾਰ ਨੇ ਜੇਕਰ ਠੇਕੇ ਖੋਲ੍ਹੇ ਤਾਂ ਸਕੂਲ ਵੀ ਖੋਲ੍ਹੇ

ਫਰੀਦਕੋਟ: ਪੰਜਾਬ ’ਚ ਲਗਾਤਾਰ ਕੋਰੋਨਾ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਸਰਕਾਰ ਨੇ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਹਨ। ਵਿੱਦਿਅਕ ਅਦਾਰੇ ਬੰਦ ਕਰਨ ਦੇ ਰੋਸ ’ਚ ਨੌਜਵਾਨਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਕੋਟਕਪੂਰਾ ਦੇ ਮੇਨ ਚੌਕ ’ਚ ਇਕੱਠੇ ਹੋ ਕੇ ਨੌਜਵਾਨਾਂ ਨੇ ਪੰਜਾਬ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਤੇ ਨਾਅਰੇਬਾਜ਼ੀ ਕਰ ਸਕੂਲ ਕਾਲਜ ਖੋਲ੍ਹਣ ਦੀ ਮੰਗ ਕੀਤੀ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਕੋਰੋਨਾ ਦੇ ਨਾਂ ’ਤੇ ਲੋਕਾਂ ਨੂੰ ਪਾਗਲ ਬਣਾ ਰਹੀ ਹੈ। ਜੇਕਰ ਠੇਕੇ ਖੋਲ੍ਹੇ ਜਾ ਸਕਦੇ ਹਨ ਤਾਂ ਸਕੂਲ ਕਿਉਂ ਬੰਦ ਕੀਤੇ ਹਨ। ਉਹਨਾਂ ਨੇ ਕਿਹਾ ਕਿ ਇਹ ਸਭ ਸਰਕਾਰ ਦੀ ਸਾਜਿਸ਼ ਹੈ।

ABOUT THE AUTHOR

...view details