ਬਜਟ ’ਚ ਜੇਕਰ ਮਜ਼ਦੂਰਾਂ ਦੇ ਪੱਖ ਦੀ ਗੱਲ ਨਾ ਹੋਈ ਤਾਂ ਕਰਾਂਗੇ ਸੰਘਰਸ਼: ਮਜ਼ਦੂਰ ਮੁਕਤੀ ਮੋਰਚਾ - ਮਜ਼ਦੂਰ ਮੁਕਤੀ ਮੋਰਚਾ
ਮਾਨਸਾ: ਪੰਜਾਬ ਸਰਕਾਰ ਦਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ। ਵਿੱਤ ਮੰਤਰੀ ਵੱਲੋਂ ਅੱਠ ਮਾਰਚ ਨੂੰ ਆਮ ਬਜਟ ਪੇਸ਼ ਕੀਤਾ ਜਾਣਾ ਤੇ ਇਸ ਬਜਟ ਤੋਂ ਜਨਤਾ ਨੂੰ ਕਈ ਉਮੀਦਾਂ ਹਨ। ਇਸ ਸਬੰਧ ’ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮਜ਼ਦੂਰਾਂ ਦੇ ਨਾਲ ਕਈ ਵਾਅਦੇ ਕੀਤੇ ਸੀ ਪਰ ਅੱਜ ਤੱਕ ਉਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਬਜਟ ਦੇ ਵਿਚ ਵੀ ਮਜ਼ਦੂਰਾਂ ਦੇ ਪੱਖ ਦੀ ਕੋਈ ਗੱਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਚ ਸਰਕਾਰ ਖਿਲਾਫ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।