ਜੇ ਮੈਂ ਪੈਰਾਸ਼ੂਟ ਹਾਂ ਤਾਂ ਚੰਦੂਮਾਜਰਾ ਸਕਾਈ ਲੈਬ : ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਦੀ ਬੈਠਕ ਦਾ ਮਕਸਦ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਨਾਮ ਨੂੰ ਲੈ ਕੇ ਰਣਨੀਤੀ ਤਿਆਰ ਕਰਨਾ ਸੀ ਉੱਥੇ ਹੀ ਆਨੰਦਪੁਰ ਸਾਹਿਬ ਤੋਂ ਅਕਾਲੀ ਭਾਜਪਾ ਗਠਬੰਧਨ ਦੇ ਪ੍ਰਤੀ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੈ ਕੇ ਮਨੀਸ਼ ਤਿਵਾਰੀ ਨੇ ਕਿਹਾ ਕਿ ਚੰਦੂਮਾਜਰਾ ਉਨ੍ਹਾਂ 'ਤੇ ਨਿੱਜੀ ਟਿੱਪਣੀਆਂ ਕਰਦੇ ਹਨ। ਉਨ੍ਹਾਂ ਨੂੰ ਆਪਣੇ ਪਿਛਲੇ ਪੰਜ ਵਰ੍ਹਿਆਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਚੋਣ ਲੜਨਾ ਚਾਹੀਦਾ ਹੈ ਨਾ ਕਿ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਕੇ। ਤਿਵਾੜੀ ਨੇ ਕਿਹਾ ਕਿ ਉਨ੍ਹਾਂ ਹਮਲਿਆਂ ਦਾ ਮੈਂ ਵੀ ਚੰਗੀ ਤਰ੍ਹਾਂ ਜਵਾਬ ਦੇ ਸਕਦਾ ਹਾਂ। ਜੇ ਮੈਂ ਪੈਰਾਸ਼ੂਟ ਉਮੀਦਵਾਰ ਹਾਂ ਤਾਂ ਚੰਦੂਮਾਜਰਾ ਸਕਾਈ ਲੈਬ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਚੰਡੀਗੜ੍ਹ ਤੋਂ ਤਾਲੁਕ ਰੱਖਦਾ ਜਦੋਂ ਕਿ ਚੰਦੂਮਾਜਰਾ ਪਟਿਆਲਾ ਤੋਂ ਹਨ।