VIDEO: ਇਹ ਨੇ ਆਈਸਕ੍ਰੀਮ ਦੇ ਪਕੌੜੇ...ਪਾਣੀ ਨਾਲ ਸਵਾਦੀ, ਚਾਹ ਨਾਲ ਕੌੜੇ! - khabran
ਗ਼ਰਮੀ ਦੇ ਇਸ ਮੌਸਮ ਵਿੱਚ ਜੇ ਆਈਸਕ੍ਰੀਮ ਦੀ ਥਾਂ ਆਈਸਕ੍ਰੀਮ ਦੇ ਪਕੌੜੇ ਮਿਲ ਜਾਣ ਤਾਂ ਹੈਰਾਨੀ ਹੁੰਦੀ ਹੈ। ਅਜਿਹੀ ਹੀ ਇੱਕ ਦੁਕਾਨ ਹੈ ਸੰਗਰੂਰ ਦੇ ਓਮ ਪ੍ਰਕਾਸ਼ ਪਕੌੜਿਆਂ ਵਾਲੇ ਦੀ, ਜਿੱਥੇ ਠੰਡੀ ਆਈਸਕ੍ਰੀਮ ਨੂੰ ਤਲ ਕੇ ਲੋਕਾਂ ਨੂੰ ਆਈਸਕ੍ਰੀਮ ਵਾਲੇ ਪਕੌੜੇ ਖਵਾਏ ਜਾ ਰਹੇ ਹਨ। ਪਕੌੜੇ ਖਾਣ ਵਾਲੇ ਗ੍ਰਾਹਕਾਂ ਨੇ ਪਕੌੜਿਆਂ ਦੀ ਖੂਬ ਤਾਰੀਫ਼ ਕੀਤੀ ਤੇ ਕਿਹਾ ਕਿ ਪਕੌੜੇ ਗ਼ਰਮ ਹੋਣ ਦੇ ਨਾਲ-ਨਾਲ ਅੰਦਰੋਂ ਠੰਡੇ ਵੀ ਹੁੰਦੇ ਹਨ। ਇਨ੍ਹਾਂ ਪਕੌੜਿਆਂ ਦਾ ਸਵਾਦ ਹੁਣ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਦੂਰੋਂ-ਦੂਰੋਂ ਲੋਕ ਪਕੌੜੇ ਖਾਣ ਲਈ ਪਹੁੰਚ ਰਹੇ ਹਨ।