ਕਿਸਾਨਾਂ ਦੇ ਹੱਕ 'ਚ ਇਨਸਾਫ ਲਈ ਲੜਦਾ ਰਹਾਂਗਾ: ਨਵਜੋਤ ਸਿੰਘ ਸਿੱਧੂ - ਨਵਜੋਤ ਸਿੰਘ ਸਿੱਧੂ
ਮੋਹਾਲੀ: ਲਖੀਮਪੁਰ ਖੀਰੀ ਰਵਾਨਾ ਹੋਣ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਜੁਲਮ ਵੱਧ ਜਾਵੇ ਤਾਂ ਆਵਾਜ਼ ਚੁੱਕਣਾ ਜ਼ਰੂਰੀ ਹੈ। ਦੇਸ਼ ਦੇ ਮੰਤਰੀ ਕਾਨੂੰਨ ਵਿਵਸਥਾ ਤੋਂ ਉੱਚੇ ਨਹੀਂ ਹਨ। ਕਿਸਾਨਾਂ ਦੀਆਂ ਬੇਸ਼ਕੀਮਤੀ ਜਾਨਾਂ ਲੈਣਾ ਸਰਾਸਰ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਾਬਾ ਨਾਨਕ ਜੀ ਦੇ ਕਿੱਤੇ ਦੀ ਲੜਾਈ ਹੈ, ਇਹ ਮੇਰੇ ਲੀਡਰ ਪ੍ਰਿਯੰਕਾ ਤੇ ਰਾਹੁਲ ਗਾਂਧੀ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ ਨਾ ਹੋਇਆ ਤਾਂ ਕਲ੍ਹ ਤੋਂ ਉਹ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ, ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਇਨਸਾਫ ਲੈਣ ਦਾ ਪੂਰਾ ਹੱਕ ਹੈ। ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਤੋਂ ਹੀ ਹੱਕ,ਸੱਚ ਦੇ ਲਈ ਇਨਸਾਫ ਦੀ ਲੜਾਈ ਲੜਦੇ ਹਨ ਤੇ ਅੱਗੇ ਵੀ ਲੜਦੇ ਰਹਿਣਗੇ। ਇਨਸਾਫ ਮਿਲਣ ਤੱਕ ਉਹ ਸੰਘਰਸ਼ ਕਰਦੇ ਰਹਿਣਗੇ।