ਮੈਂ ਸਾਕਾ ਨੀਲਾ ਤਾਰਾ ਦਾ ਦਰਦ ਆਪਣੀ ਅੱਖੀਂ ਦੇਖਿਆ ਸੀ... - indira gandhi
ਜੂਨ 1984 ਵਿੱਚ ਹੋਏ ਘੱਲੂਘਾਰੇ ਨੇ ਪੰਜਾਬ 'ਤੇ ਅਜਿਹੀ ਛਾਪ ਛੱਡੀ ਹੈ, ਜਿਸ ਨੂੰ ਅੱਜ ਵੀ ਸਿੱਖ ਭੁਲਾ ਨਹੀਂ ਪਾਇਆ। 35 ਵਰ੍ਹੇ ਬੀਤਣ ਤੋਂ ਬਾਅਦ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਅੱਖਾਂ ਵਿੱਚ ਲਹੂ ਉੱਤਰ ਆਉਂਦਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜੂਨ 1984 ਉਹ ਘਟਨਾ ਸੀ, ਜਿਸ ਨੇ ਹਰ ਮਨੁੱਖ ਨੂੰ ਝੰਜੋੜ ਕੇ ਰੱਖ ਦਿੱਤਾ। ਸਾਕਾ ਨੀਲਾ ਤਾਰਾ ਦੇ ਖੰਨੇ ਤੋਂ ਚਸ਼ਮਦੀਦ ਨੇ 35ਵੀਂ ਵਰ੍ਹੇਗੰਢ ਸਬੰਧੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।