'ਬਠਿੰਡਾ ਸਿਵਲ ਹਸਪਤਾਲ 'ਚ ਬੱਚੇ ਦਾ ਇਲਾਜ ਕਰਵਾ ਕੇ ਪਛਤਾ ਰਹੀ ਹਾਂ' - bathinda civil hospital
ਬਠਿੰਡਾ: ਸਿਵਲ ਹਸਪਤਾਲ ਵਿੱਚ ਮੰਗਲਵਾਰ ਥੈਲਾਸੀਮੀਆ ਪੀੜਤ ਬੱਚੇ ਨੂੰ ਐਚਆਈਵੀ ਪੌਜ਼ੀਟਿਵ ਖ਼ੂਨ ਚੜ੍ਹਾਉਣ ਤੋਂ ਬਾਅਦ ਬੱਚੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੱਚੇ ਦੀ ਮਾਤਾ ਦਾ ਕਹਿਣਾ ਹੈ ਕਿ ਇਹ ਚਾਰ ਕੁੜੀਆਂ ਤੋਂ ਬਾਅਦ ਉਸਦਾ ਇਕਲੌਤਾ ਮੁੰਡਾ ਹੈ, ਜੋ ਥੈਲਾਸੀਮੀਆਂ ਤੋਂ ਪੀੜਤ ਹੈ। ਉਸਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਇਥੇ ਇਲਾਜ ਕਰਵਾਉਣ ਦਾ ਉਨ੍ਹਾਂ ਨੂੰ ਬਹੁਤ ਪਛਤਾਵਾ ਹੋ ਰਿਹਾ ਹੈ। ਬੱਚੇ ਦੀ ਮਾਤਾ ਨੇ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ, ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਵੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਉਚ ਅਧਿਕਾਰੀਆਂ ਨੂੰ ਦਖਲ ਅੰਦਾਜ਼ੀ ਕਰਕੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ।