ਮੈਂ ਖੁਦ ਕਰਜ਼ਾਈ, ਰਿਸ਼ਤੇਦਾਰਾਂ ਤੋਂ ਪੈਸੇ ਮੰਗ ਚੁੱਕਾ ਰਿਹਾ ਕਰਜ਼ਾ: ਖ਼ਹਿਰਾ - ਈ.ਡੀ ਅਧਿਕਾਰੀ ਆਪਣੀ ਡਿਊਟੀ ਕਰ ਰਹੇ
ਚੰਡੀਗੜ੍ਹ: ਈਡੀ ਵੱਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਖ਼ਹਿਰਾ ਦੇ ਘਰ ਛਾਪੇਮਾਰੀ ਕੀਤੀ ਜਾ ਰਹਿੀ ਹੈ। ਇਸ ਨੂੰ ਲੈ ਕੇ ਸੁਖਪਾਲ ਖ਼ਹਿਰਾ ਦਾ ਕਹਿਣਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਸਗੋਂ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਉਨ੍ਹਾਂ 'ਤੇ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਈ.ਡੀ ਅਧਿਕਾਰੀ ਆਪਣੀ ਡਿਊਟੀ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕਿਸਾਨ ਅੰਦੋਲਨ ਦੀ ਹੱਕ 'ਚ ਅਵਾਜ਼ ਚੁੱਕਦਾ ਹੈ ਤਾਂ ਸਰਕਾਰ ਉਸਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੂੰ ਈ.ਡੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਖੁਦ ਜ਼ਮੀਨ 'ਤੇ 2 ਕਰੋੜ ਦੀ ਲਿਮਟ ਚੁੱਕੀ ਹੈ, ਜਿਸਦੀ ਭਰਪਾਈ ਉਹ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਕਰ ਰਹੇ ਹਨ, ਮੈਂ ਖੁਦ ਕਰਜ਼ਈ ਹਾਂ ਤੇ ਮੇਰੇ 'ਤੇ ਹੀ ਮਨੀ ਲਾਉਂਡਰਿੰਗ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
Last Updated : Mar 9, 2021, 1:34 PM IST