ਹੈਦਰਾਬਾਦ ਰੇਪ ਮਾਮਵਲੇ ਵਿਰੁੱਧ ਪਟਿਆਲਾ 'ਚ ਕੱਢਿਆ ਗਿਆ ਕੈਂਡਲ ਮਾਰਚ - candle March in patiala
ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਗੈਂਗਰੇਪ ਅਤੇ ਕਤਲ ਮਾਮਲੇ 'ਚ ਪਟਿਆਲਾ ਹੈਲਪਿੰਗ ਹੈਂਡ ਸੰਸਥਾ ਵੱਲੋਂ ਇੱਕ ਸੋਗ ਮਾਰਚ ਕੱਢਿਆ ਗਿਆ। ਇਸ ਦੌਰਾਨ ਸੰਸਥਾ ਵੱਲੋਂ ਪਟਿਆਲਾ ਦੇ ਲੀਲਾ ਭਵਨ ਚੌਕ ਵਿੱਚ ਮੋਮਬੱਤੀਆਂ ਜਲਾ ਕੇ ਸੋਗ ਪ੍ਰਗਟਾਇਆ ਗਿਆ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਕੋਈ ਅਜਿਹਾ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਘਿਨਾਉਣੇ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਰੂਹ ਕੰਬ ਜਾਵੇ।