ਪਤਨੀ ਦੇ ਨਾਜਾਇਜ਼ ਸਬੰਧ ਤੋਂ ਦੁਖੀ ਪਤੀ ਨੇ ਬਚਿਆਂ ਸਣੇ ਨਿਗਲਿਆ ਜ਼ਹਿਰ - ਨਿਗਲਿਆ ਜਹਿਰ
ਸ੍ਰੀ ਮੁਕਤਸਰ ਸਾਹਿਬ: ਗੁਆਂਢੀ ਦੇ ਮੁੰਡੇ ਨਾਲ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਵਿਅਕਤੀ ਨੇ ਆਪਣੀ ਦੋ ਬੱਚਿਆਂ ਸਮੇਤ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਇਲਾਜ ਲਈ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਤਾਨੀਆ ਦੀ ਮੌਤ ਹੋ ਗਈ ਹੈ ਜਦ ਕਿ ਭੋਲਾ ਅਤੇ ਉਸ ਦਾ ਮੁੰਡਾ ਕਬੀਰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਨੇ ਉਨ੍ਹਾਂ ਦੇ ਭਰਾ ਦੇ ਬਿਆਨਾਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਜ਼ਹਿਰਲੀ ਵਸਤੂ ਚੀਜ਼ ਦਾ ਸੇਵਨ ਕਰਨ ਵਾਲਾ ਇੱਥੋਂ ਦੇ ਸਥਾਨਕ ਜ਼ੋਨ ਯੁੱਧ ਕਾਲੋਨੀ ਦਾ ਵਾਸੀ ਹੈ ਤੇ ਉਸ ਦਾ ਨਾਂਅ ਨਵੀਨ ਕੁਮਾਰ ਭੋਲਾ ਹੈ ਉਸ ਦੀ ਕੁੜੀ ਤਾਨੀਆ, 7 ਸਾਲ ਦਾ ਮੁੰਡਾ ਕਬੀਰ ਹੈ।