ਪਤੀ ਹੀ ਨਿਕਲਿਆ ਪਤਨੀ ਦੀ ਖ਼ੂਨੀ, ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ - ਰਾਜਿੰਦਰਾ ਹਸਪਤਾਲ ਪਟਿਆਲਾ
ਪਿਛਲੀ ਦਿਨੀਂ ਪਟਿਆਲਾ ਦੇ ਅਬਲੋਵਾਲ ਇਲਾਕੇ ਵਿੱਚ ਬੀਤੀ ਰਾਤ ਘਰ ਤੋਂ ਸੈਰ ਕਰਨ ਲਈ ਨਿਕਲੇ ਪਤੀ-ਪਤਨੀ 'ਤੇ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਇਸ ਬਾਰੇ ਐੱਸਪੀ ਵਰੁਣ ਸਿੰਘ ਨੇ ਦੱਸਿਆ ਕਿ ਪਤੀ ਵੱਲੋਂ ਹੀ ਆਪਣੇ 2 ਮਿੱਤਰਾਂ ਨਾਲ ਮਿਲ ਕੇ ਆਪਣੇ ਪਤਨੀ ਨੂੰ ਠਿਕਾਣੇ ਲਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਤੋਂ ਬਾਅਦ ਪਤਨੀ ਦਾ ਕਤਲ ਕਰਕੇ ਝੁੱਠੀ ਵਾਰਦਾਤ ਵਿਖਾਈ ਗਈ। ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀਂ ਦੋਸ਼ੀ ਰਾਜਿੰਦਰਾ ਹਸਪਤਾਲ 'ਚੋਂ ਬੜੀ ਚਲਾਕੀ ਨਾਲ ਭੱਜ ਗਿਆ ਸੀ, ਪਰ ਪੁਲਿਸ ਵੱਲੋਂ ਲਗਾਤਾਰ ਮਾਰੀ ਜਾ ਰਹੀ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮ ਮਨਿੰਦਰ ਤੇ ਦੋਵਾਂ ਸਾਥੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।