ਪਤਨੀ ਸਮੇਤ ਬੱਚਿਆ ਨੂੰ ਪਤੀ ਨੇ ਕੀਤਾ ਜ਼ਖ਼ਮੀ - hospital
ਨਵਾਂਸ਼ਹਿਰ: ਪਿੰਡ ਕਾਹਮਾ 'ਚ ਪਤੀ ਵੱਲੋਂ ਪਤਨੀ ਅਤੇ 2 ਬੱਚਿਆਂ 'ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤਾ ਗਿਆ ਹੈ। ਆਪਣੇ ਹੀ ਪਰਿਵਾਰ ‘ਤੇ ਹਮਲਾ (Attack) ਕਰਨ ਤੋਂ ਬਾਅਦ ਮੁਲਜ਼ਮ ਨੇ ਜਾਹਿਰ ਖਾ ਕੇ ਖੁਦਕੁਸ਼ੀ (Suicide) ਕਰ ਲਈ। ਉਧਰ ਹਮਲੇ (Attack) ਵਿੱਚ ਜ਼ਖ਼ਮੀ (Injured) ਮਾਂ ਅਤੇ ਦੋਵੇਂ ਬੱਚਿਆ ਹਸਪਤਾਲ (hospital) ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਭੁਪਿੰਦਰ ਸਿੰਘ ਆਪਣੀ ਪਤਨੀ ਨਾਲ ਗੱਲਬਾਤ ਕਰਕੇ ਕਈ ਘਰੇਲੂ ਕਲੇਸ਼ ਰੱਖਦਾ ਸੀ, ਜਿਸ ਨੂੰ ਕਈ ਵਾਰ ਪੰਚਾਇਤ ਨੇ ਵੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਧੜ ਹਸਪਤਾਲ (hospital) 'ਚ ਜ਼ੇਰੇ ਇਲਾਜ ਬੱਚੀ ਜਸ਼ੀਨਾ ਨੇ ਦੱਸਿਆ ਉਸ ਦੇ ਪਿਤਾ ਨੇ ਉਸ ਦੀ ਮਾਂ ‘ਤੇ ਚਾਕੂ ਨਾਲ ਹਮਲਾ (Attack) ਕੀਤਾ ਅਤੇ ਜਦੋਂ ਉਹ ਆਪਣੀ ਮਾਂ ਨੂੰ ਬਚਾਉਣ ਲਈ ਗਏ ਤਾਂ ਮੁਲਜ਼ਮ ਨੇ ਦੋਵੇਂ ਬੱਚਿਆ ਨੂੰ ਜ਼ਖ਼ਮੀ (Injured) ਕਰ ਦਿੱਤਾ।