ਲੁਧਿਆਣਾ 'ਚ ਬਜ਼ੁਰਗ ਜੋੜੇ ਨੇ ਖੁਦ ਨੂੰ ਲਾਈ ਅੱਗ
ਲੁਧਿਆਣਾ: ਹੈਬੋਵਾਲ ਵਿਖੇ ਜੱਸੀਆਂ ਰੋਡ 'ਤੇ ਉਸ ਵੇਲੇ ਹਫੜਾ ਦਫੜੀ ਮਚ ਗਈ, ਜਦੋਂ ਇੱਕ ਬਜ਼ੁਰਗ ਪਤੀ-ਪਤਨੀ ਨੇ ਖੁਦ ਨੂੰ ਹੀ ਅੱਗ ਲਾ ਲਈ। ਇਸ ਤੋਂ ਬਾਅਦ ਤੁਰੰਤ ਗੁਆਂਢੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਅੱਗ ਤੋਂ ਬਾਹਰ ਕੱਢਿਆ ਪਰ ਉਹ 85 ਫੀਸਦੀ ਤੱਕ ਸੜ ਚੁੱਕੇ ਸਨ। ਬਜ਼ੁਰਗ ਪਤੀ ਪਤਨੀ ਦੇ ਬੇਟੇ ਨੇ ਦੱਸਿਆ ਕਿ ਘਰੇਲੂ ਕਲੇਸ਼ ਦੇ ਕਰਕੇ ਉਨ੍ਹਾਂ ਦੇ ਮਾਤਾ ਪਿਤਾ ਨੇ ਖੁਦ ਨੂੰ ਅੱਗ ਲਾਈ ਹੈ ਅਤੇ ਉਸ ਦਾ ਭਰਾ ਹੀ ਇਸ ਲਈ ਜ਼ਿੰਮੇਵਾਰ ਹੈ।