ਮੀਂਹ ਕਾਰਨ ਡਿੱਗੀ ਛੱਤ, ਮਲਬੇ ਹੇਠਾਂ ਦੱਬੇ ਪਤੀ-ਪਤਨੀ - Amritsar
ਜਿਥੇ ਇੱਕ ਪਾਸੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਨਾਲ ਰਾਹਤ ਮਿਲੀ ਉਥੇ ਹੀ ਦੂਜੇ ਪਾਸੇ ਇੱਕ ਪਰਿਵਾਰ ਨੂੰ ਮੀਂਹ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੰਮ੍ਰਿਤਸਰ ਵਿਖੇ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਛੱਡ ਡਿੱਗਣ ਦੇ ਕਾਰਨ ਘਰ ਵਿੱਚ ਮੌਜ਼ੂਦ ਪਤੀ-ਪਤਨੀ ਮਲਬੇ ਹੇਠਾਂ ਦੱਬ ਗਏ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਨਿਕਾਲਣ 'ਚ ਮਦਦ ਕੀਤੀ। ਜ਼ਖਮੀ ਮਹਿਲਾ ਨੂੰ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।