ਪੋਲਟਰੀ ਫ਼ਾਰਮ 'ਚ ਭਰਿਆ ਪਾਣੀ, ਸੈਂਕੜੇ ਮੁਰਗੇ-ਮੁਰਗੀਆਂ ਦੀ ਮੌਤ - ਪੋਲਟਰੀ ਫ਼ਾਰਮ 'ਚ ਭਰਿਆ ਪਾਣੀ
ਫਤਿਹਗੜ੍ਹ ਸਾਹਿਬ ਦੇ ਪਿੰਡ ਭੱਦਲਥੂਹਾ ਵਿੱਚ ਸਥਿਤ ਰਾਣਾ ਜੈ ਸਿੰਘ ਪੋਲਟਰੀ ਫ਼ਾਰਮ 'ਚ ਨੱਕੋ-ਨੱਕ ਭਰ ਗਿਆ। ਇਸ ਕਾਰਨ ਸੈਂਕੜੇ ਮੁਰਗੇ-ਮੁਰਗੀਆਂ ਦੀ ਮੌਤ ਦੀ ਖ਼ਬਰ ਮਿਲੀ ਹੈ। ਇਸ ਤੋਂ ਇਲਾਵਾ ਫ਼ਾਰਮ ਅੰਦਰ ਪਈ ਮਹਿੰਗੀ ਫੀਡ ਪਾਣੀ 'ਚ ਰੁੱੜ ਜਾਣ ਕਾਰਨ ਮਾਲਕ ਦਾ ਭਾਰੀ ਨੁਕਸਾਨ ਹੋਇਆ। ਫਾਰਮ ਦੇ ਮਾਲਕ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਉਹ 2014 ਤੋਂ ਨਾਭਾ ਰੋਡ ਭੱਦਲਥੂਹਾ 'ਚ ਪੋਲਟਰੀ ਫ਼ਾਰਮ ਚਲਾ ਰਹੇ ਹਨ, ਜਿਸ ਨੂੰ ਉਨ੍ਹਾਂ ਕੰਪਨੀਆਂ ਨੂੰ ਠੇਕੇ 'ਤੇ ਦਿੱਤਾ ਹੋਇਆ ਸੀ ਪਰ ਪਿਛਲੇ 9 ਮਹੀਨਿਆਂ ਤੋਂ ਉਹ ਇਸ ਪੋਲਟਰੀ ਫ਼ਾਰਮ 'ਚ ਖ਼ੁਦ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਪੈਣ ਤੋਂ ਬਾਅਦ ਪਾਣੀ ਪੋਲਟਰੀ ਫ਼ਾਰਮ 'ਚ ਭਰ ਗਿਆ 80 ਫ਼ੀਸਦੀ ਮੁਰਗੇ-ਮੁਰਗੀਆਂ ਦੀ ਮੌਤ ਹੋ ਗਈ, ਜਿਸ ਕਰਕੇ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਫ਼ਾਰਮ ਵਿਚ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।