ਟਰੈਕਟਰ ਪਰੇਡ ਲਈ ਕਿਸਾਨ ਸੈਂਕੜੇ ਦੀ ਗਿਣਤੀ 'ਚ ਗੁਰਦਾਸਪੁਰ ਤੋਂ ਦਿਲੀ ਵੱਲ ਹੋਏ ਰਵਾਨਾ - Gurdaspur for Delhi for the tractor parade
ਗੁਰਦਾਸਪੁਰ: ਇੱਥੋਂ ਦੇ ਪਿੰਡ ਛੀਨਾ ਰੇਲਵਾਲਾ ਵਿਖੇ ਸਾਈਲੋ ਪਲਾਂਟ 'ਤੇ ਕਰੀਬ ਇੱਕ ਮਹੀਨੇ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਦਾ ਇੱਕ ਵਿਸ਼ਾਲ ਟਰੈਕਟਰ ਮਾਰਚ ਅੱਜ ਦਿਲੀ ਵੱਲ ਨੂੰ ਕੂਚ ਕੀਤਾ। ਇਸ ਮਾਰਚ 'ਚ ਵੱਡੀ ਗਿਣਤੀ 'ਚ ਕਿਸਾਨ ਅਤੇ ਪਿੰਡਾਂ ਤੋਂ ਨੌਜਵਾਨ ਸ਼ਾਮਿਲ ਹੋਏ। ਇਸ ਟਰੈਕਟਰ ਮਾਰਚ 'ਚ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਮਾਂਝਾ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪਿੰਡ ਛੀਨਾ ਰੇਲਵਾਲਾ ਦੇ ਆਗੂਆਂ ਨੇ ਕਿਹਾ ਕਿ ਅੱਜ ਸੈਂਕੜੇ ਦੀ ਗਿਣਤੀ 'ਚ ਟਰੈਕਟਰ ਕਰੀਬ 50 ਪਿੰਡਾਂ ਤੋਂ ਸ਼ਾਮਿਲ ਹੋਏ ਹਨ। ਇਹ ਕਾਫਲਾ ਜਿਥੇ 26 ਜਨਵਰੀ ਦੀ ਕਿਸਾਨ ਜਥੇਬੰਦੀਆਂ ਦੇ ਪਰੇਡ ਦੇ ਸਦੇ 'ਚ ਸ਼ਾਮਲ ਹੋਵੇਗਾ, ਉਥੇ ਹੀ ਦਿੱਲੀ ਹੁਣ ਪੱਕੇ ਮੋਰਚੇ 'ਤੇ ਰਹੇਗਾ ਅਤੇ ਰਾਸ਼ਨ ਅਤੇ ਹਰ ਜ਼ਰੂਰਤ ਦਾ ਸਾਮਾਨ ਨਾਲ ਲੈ ਕੇ ਚਲੇ ਹਾਂ। ਉੁਨ੍ਹਾਂ ਕਿਹਾ ਕਿ ਅੰਦੋਲਨ 'ਚ ਉਦੋਂ ਤੱਕ ਸ਼ਾਮਲ ਰਹਿਣਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ।