ਧੂਰੀ ਵਿੱਚ ਸੈਂਕੜੇ ਪਰਿਵਾਰ ਕਾਂਗਰਸ ਛੱਡ ਅਕਾਲੀ ਦਲ 'ਚ ਹੋਏ ਸ਼ਾਮਲ
ਸੰਗਰੂਰ: ਧੂਰੀ ਦੇ ਨੇੜਲੇ ਪਿੰਡ ਕਾਂਝਲਾ ਵਿਖੇ ਹਲਕਾ ਇੰਚਾਰਜ ਹਰੀ ਸਿੰਘ ਦੀ ਅਗਵਾਈ ਹੇਠ ਸੈਂਕੜੇ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਹਲਕਾ ਇੰਚਾਰਜ ਹਰੀ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ਼ ਇਕੋ ਅਜਿਹੀ ਪਾਰਟੀ ਹੈ ਜੋ ਲੋਕ ਹਿੱਤਾਂ ਦੀ ਲੜਾਈ ਲੜਦੀ ਹੈ। ਹੁਣ ਜਦੋਂ ਪੰਜਾਬ ਦੇ ਅੰਨਦਾਤਾ ਕਿਸਾਨਾਂ ਉੱਪਰ ਕੇਂਦਰ ਸਰਕਾਰ ਕਿਸਾਨ ਉੱਤੇ ਖੇਤੀ ਕਾਨੂੰਨਾਂ ਨੂੰ ਥੋਪ ਰਹੀ ਹੈ ਉਸ ਦਾ ਅਕਾਲੀ ਦਲ ਵਿਰੋਧ ਕਰ ਰਹੀ ਹੈ।