ਪੰਜਾਬ ‘ਚ ਕਿਸਾਨਾਂ ਦੇ ਧਰਨੇ ਨੇ ਧਾਰਿਆ ਸਿੰਘੂ ਬਾਰਡਰ ਦਾ ਰੂਪ, ਵੇਖੋ ਖਾਸ ਤਸਵੀਰਾਂ - ਬਾਥਰੂਮ ਜਾਣ ਦੇ ਲਈ ਟਾਇਲਟ ਦਾ ਪੂਰਾ ਪ੍ਰਬੰਧ
ਜਲੰਧਰ: ਜਿੱਥੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਧਰਨਾ ਜਾਰੀ ਹੈ ਉੱਥੇ ਹੀ ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਤੇ ਹੋਰ ਮੰਗਾਂ ਨੂੰ ਲੈਕੇ ਸੂਬਾ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਵੱਲੋਂ ਪਿਛਲੇ ਦਿਨ ਤੋਂ ਜਲੰਧਰ ਦੇ ਰੇਲਵੇ ਫਾਟਕ ਤੇ ਨੈਸ਼ਨਲ ਹਾਈਵੇਅ ‘ਤੇ ਪੱਕਾ ਡੇਰਾ ਲਾ ਲਿਆ ਹੈ। ਕਿਸਾਨਾਂ ਦਾ ਇਹ ਧਰਨਾ ਸਿੰਘੂ ਬਾਰਡਰ ਦੇ ਧਰਨੇ ਦੀ ਤਰ੍ਹਾਂ ਹੀ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਜਿੱਥੇ ਕਿਸਾਨਾਂ ਨੇ ਧਰਨੇ ਵਾਲੇ ਸਥਾਨਾਂ ਉੱਪਰ ਪੱਕੇ ਟੈਂਟ ਲਗਾ ਲਏ ਹਨ ਉੱਥੇ ਹੀ ਹੁਣ ਬਾਥਰੂਮ ਜਾਣ ਦੇ ਲਈ ਟਾਇਲਟ ਆਦਿ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜਿੰਨ੍ਹਾਂ ਸਮਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।