'ਹਦਾਇਤਾਂ ਦੇ ਨਾਲ ਖੋਲ੍ਹ ਦੇਣੇ ਚਾਹੀਦੇ ਹੋਟਲ ਤੇ ਰੈਸਟੋਰੈਂਟ' - ਖੋਲ੍ਹ ਦੇਣੇ ਚਾਹੀਦੇ ਹੋਟਲ ਤੇ ਰੈਸਟੋਰੈਂਟ
ਜਲੰਧਰ: ਪੰਜਾਬ ਵਿੱਚ 55 ਦਿਨਾਂ ਦੇ ਕਰਫਿਊ ਤੋਂ ਬਾਅਦ ਸਰਕਾਰ ਵੱਲੋਂ ਕਈ ਬਾਜ਼ਾਰਾਂ ਅਤੇ ਕਈ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਬੀਤੇ ਦਿਨੀਂ ਟਰਾਂਸਪੋਰਟ ਬੱਸਾਂ ਅਤੇ ਆਵਾਜਾਈ ਦੇ ਸਾਧਨ ਲੋਕਾਂ ਲਈ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੋਟਲਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਫੈਕਟਰੀਆਂ, ਬਾਜ਼ਾਰ, ਵੱਡੀਆਂ ਦੁਕਾਨਾਂ ਅਤੇ ਹੋਰ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਉਸੇ ਤਰ੍ਹਾਂ ਹੋਟਲ ਇੰਡਸਟਰੀ ਵਾਲਿਆਂ ਨੂੰ ਵੀ ਆਪਣੇ ਹੋਟਲਾਂ ਨੂੰ ਕੁਝ ਹਿਦਾਇਤਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ।