ਰਾਤ ਦਾ ਕਰਫ਼ਿਊ ਲਾਏ ਜਾਣ 'ਤੇ ਹੋਟਲ ਮਾਲਕਾਂ ਨੇ ਕੀਤਾ ਵਿਰੋਧ - ਲਗਾਤਾਰ ਵਧਦੇ ਨਜ਼ਰ
ਅੰਮ੍ਰਿਤਸਰ: ਕੋਰੋਨਾ ਵਾਇਰਸ ਮੱਦੇਨਜ਼ਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿੱਚ ਵੀ ਨਾਈਟ ਕਰਫ਼ਿਊ ਤਾਂ ਨਹੀਂ ਲਗਾਇਆ ਗਿਆ, ਪਰ ਜੋ ਆਦੇਸ਼ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ, ਉਹ ਕਾਫ਼ੀ ਹੈਰਾਨੀਜਨਕ ਹਨ। ਸ਼ਹਿਰ ਦੇ ਕਈ ਰੈਸਟੋਰੈਂਟ ਮਾਲਕਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਨਾਈਟ ਕਰਫ਼ਿਊ ਦੀ ਜਗ੍ਹਾ ਦਿਨ ਵੇਲੇ ਹੀ ਕਰਫਿਊ ਲਗਾ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਲੋਕ ਵਿਆਹ ਸ਼ਾਦੀਆਂ ਤੇ ਜਾਣ ਵਾਸਤੇ 72 ਘੰਟੇ ਪਹਿਲੇ ਆਪਣਾ ਕੋਰੋਨਾ ਟੈਸਟ ਕਰਵਾਉਣਗੇ, ਇਹ ਕਾਫ਼ੀ ਹਾਸੋਹੀਣੀ ਲਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਸ ਉੱਤੇ ਪੂਰਨ ਵਿਚਾਰ ਕਰਨਾ ਚਾਹੀਦਾ ਹੈ ਅਤੇ ਜੋ ਉਨ੍ਹਾਂ ਵੱਲੋਂ ਫ਼ੈਸਲੇ ਦਿੱਤੇ ਗਏ ਨੇ ਉਨ੍ਹਾਂ ਨੂੰ ਮੁੜ ਵਾਪਸ ਲੈਣਾ ਚਾਹੀਦਾ ਹੈ।