ਹਸਪਤਾਲ ਦੀ ਲਾਪਰਵਾਹੀ: ਕੋਰੋਨਾ ਮਰੀਜ਼ ਹਸਪਤਾਲ 'ਚੋਂ ਗਾਇਬ - ਹਸਪਤਾਲ ਦੀ ਲਾਪਰਵਾਹੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ, ਜਿਥੇ ਕੋਰੋਨਾ ਪੌਜ਼ੀਟਿਵ ਮਰੀਜ਼ ਕਈ ਘੰਟੇ ਗਾਇਬ ਰਿਹਾ। ਇਸ ਸਬੰਧੀ ਉਦੋਂ ਪਤਾ ਚੱਲਿਆ ਜਦੋਂ ਮਰੀਜ਼ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਹਸਪਤਾਲ ਪਹੁੰਚੇ। ਇਸ ਸਬੰਧੀ ਮਰੀਜ਼ ਦੇ ਜਵਾਈ ਦਾ ਕਹਿਣਾ ਕਿ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਵਲੋਂ ਹੰਗਾਮਾ ਕੀਤਾ ਗਿਆ ਤਾਂ ਕੁਝ ਸਮੇਂ 'ਚ ਹੀ ਹਸਪਤਾਲ ਦੇ ਮੁਲਾਜ਼ਮ ਮਰੀਜ਼ ਨੂੰ ਸਟਰੇਚਰ 'ਤੇ ਲੈ ਕੇ ਆ ਗਏ।