ਹੁਣ ਹਸਪਤਾਲ ਆਪ ਚੱਲ ਕੇ ਆਵੇਗਾ ਮਰੀਜ਼ਾਂ ਦੇ ਬੂਹੇ - ਟਾਂਡਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ
ਚੰਡੀਗੜ੍ਹ: ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਹਮੇਸ਼ਾ ਵਧਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਦੇ ਲਈ ਸਾਰੇ ਵਿਧਾਇਕ ਆਪਣੀ ਵਾਹ ਲਗਾਉਂਦੇ ਹਨ ਪਰ ਲੋਕਾਂ ਦੀ ਸਿਹਤ ਸਬੰਧੀ ਇੱਕ ਚੰਗਾ ਉਪਰਾਲਾ ਟਾਂਡਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਲੋਂ ਕੀਤਾ ਗਿਆ ਹੈ। ਗਿਲਜੀਆਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਸਮਪਰਪਿਤ ਇਕ ਟਰੱਸਟ ਬਣਾਇਆ ਹੈ ਅਤੇ ਉਸ ਦੇ ਅੰਤਰਗਤ ਹੁਣ ਇਕ ਚਲਦਾ ਫਿਰਦਾ ਹਸਪਤਾਲ ਆਪਣੇ ਹਲਕੇ ਦੇ ਲੋਕਾਂ ਨੂੰ ਦਿੱਤਾ ਹੈ। ਇਸ ਬਸ ਵਿਚ ਸਿਹਤ ਨਾਲ ਜੁੜੀਆਂ ਸਾਰੀਆਂ ਸੁਵਿਧਾਵਾਂ ਮੌਜੂਦ ਹਨ।