ਹੁਸ਼ਿਆਰਪਰ: ਲੁਟੇਰਿਆਂ ਨੇ ਲੈਬੋਰਟਰੀ 'ਚੋਂ ਲੁੱਟੇ 1 ਲੱਖ 10 ਹਜ਼ਾਰ ਦੀ ਰਕਮ - 2 ਲੁਟੇਰਿਆਂ ਨੇ 1 ਲੱਖ 10 ਹਜ਼ਾਰ ਦੀ ਲੁੱਟ
ਹੁਸ਼ਿਆਰਪੁਰ: ਬੀਤੀ ਸ਼ਾਮ ਸਾਢੇ 6 ਵਜੇ ਹੁਸ਼ਿਆਰਪੁਰ ਦੇ ਡਿਗਾਣਾ ਰੋਡ ਉੱਤੇ ਸਥਿਤ ਸ਼ਰਮਾ ਲੈਬੋਰਟਰੀ ਵਿੱਚ 2 ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਡੀਐਸਪੀ ਜਗਦੀਸ਼ ਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੈਬੋਰਟਰੀ ਵਿੱਚ 2 ਲੁਟੇਰਿਆਂ ਨੇ 1 ਲੱਖ 10 ਹਜ਼ਾਰ ਦੀ ਲੁੱਟ ਕੀਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।