'ਕੋਰੋਨਾ ਕਾਲ ’ਚ ਸਰਕਾਰ ਟੈਕਸੀ ਚਾਲਕਾਂ ਦੀ ਨਹੀਂ ਲੈ ਰਹੀ ਸਾਰ' - ਦਿੱਲੀ ਸਰਕਾਰ
ਹੁਸ਼ਿਆਰਪੁਰ: ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜ਼ਿਲ੍ਹਾਂ ਪ੍ਰਧਾਨ ਨਵਦੀਪ ਸ਼ਰਮਾ ਦੀ ਅਗਵਾਈ ਚ ਕੀਤੀ ਗਈ। ਜਿਸ ’ਚ ਯੂਨੀਅਨ ਦੇ ਹੋਰਨਾਂ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਸਟੇਟ ਬਾਡੀ ਦੇ ਮੈਂਬਰਾਂ ਦੀ ਆਨਲਾਈਨ ਮੀਟਿੰਗ ਹੋਈ ਸੀ ਜਿਸ ’ਚ ਫੈਸਲਾ ਲਿਆ ਗਿਆ ਸੀ ਕਿ ਟੈਕਸੀ ਆਪਰੇਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 9 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਟੈਕਸੀ ਚਾਲਕਾਂ ਨੂੰ ਮਹੀਨੇ ਬਾਅਦ ਭੱਤਾ ਦਿੱਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਬਿਲਕੁੱਲ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਟੈਕਸਾਂ ਦੀਆਂ ਸਲੈਬਾਂ ’ਚ ਕਟੌਤੀ ਕਰਕੇ ਟੈਕਸੀ ਚਾਲਕਾਂ ਨੂੰ ਰਾਹਤ ਦਿੱਤੀ ਜਾਵੇ।