ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਨੇ ਵੰਡੇ ਮਾਸਕ ਤੇ ਵਿਟਾਮਿਨ ਦੀਆਂ ਗੋਲੀਆਂ - corona virus
ਹੁਸ਼ਿਆਰਪੁਰ: ਲੌਕਡਾਊਨ ਸਮੇਂ ਇਸ ਵਾਰ ਜਿਹੜੀ ਪੁਲਿਸ ਨੇ ਸੇਵਾ ਅਤੇ ਡਿਊਟੀ ਕਰ ਆਪਣੇ ਮਨੋਬਲ ਨੂੰ ਵਧਾਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੌਰਾਨ ਪੁਲਿਸ ਦੀ ਸਖ਼ਤਾਈ ਵੀ ਉਦੋਂ ਦੇਖਣ ਨੂੰ ਮਿਲੀ ਜਦੋਂ ਲੋਕ ਬਿਨਾਂ ਮਾਸਕ ਦੇ ਘਰ ਤੋਂ ਬਾਹਰ ਆਏ। ਹੁਣ ਹੁਸ਼ਿਆਰਪੁਰ ਪੁਲਿਸ ਆਮ ਜਨਤਾ ਨੂੰ ਚਲਾਨ ਦੀ ਬਜਾਏ ਮਾਸਕ ਅਤੇ ਵਿਟਾਮਿਨ ਸੀ ਦੀਆਂ ਗੋਲੀਆਂ ਵੰਡ ਕੇ ਆਮ ਲੋਕਾੰ ਨੂੰ ਜਾਗਰੂਕ ਕਰ ਰਹੀ ਹੈ।