ਹੁਸ਼ਿਆਰਪੁਰ: ਨਸ਼ਾ ਤਸਕਰ ਚੜ੍ਹਿਆ ਪੁਲਿਸ ਦੇ ਅੜਿੱਕੇ
ਹੁਸ਼ਿਆਰਪੁਰ ਵਿੱਚ 15 ਕਿਲੋਂ ਡੋਡੇ ਚੂਰਾ ਪੋਸਤ ਬਰਾਮਦ ਕੀਤੀ ਗਈ। ਦਰਅਸਲ ਪੁਲਿਸ ਵੱਲੋਂ ਨਾਕੇ ਦੌਰਾਨ ਸ਼ੱਕ ਦੇ ਆਧਾਰ ਉੱਤੇ ਇੱਕ ਕੈਂਟਰ ਦੀ ਛਾਣਬੀਣ ਕੀਤੀ ਤਾਂ ਉਸ ਵਿੱਚੋਂ ਤਕਰੀਬਨ 15 ਕਿਲੋਂ ਪੋਸਤ ਮਿਲੀ। ਪੁਲਿਸ ਨੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਉੱਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।