ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਗੈਂਗਸਟਰ ਬੰਗੜ - crime in Hoshiarpur
ਹੁਸ਼ਿਆਰਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਬਿੰਨੀ ਗੁੱਜਰ ਗਿਰੋਹ ਦੇ ਮੈਂਬਰ ਰਜਿੰਦਰ ਕੁਮਾਰ ਉਰਫ ਬੰਗੜ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਪੁਲਿਸ ਕਪਤਾਨ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਰਜਿੰਦਰ ਕੁਮਾਰ ਨੇ ਬੀਤੀ 20/12/2019 ਨੂੰ ਸ਼ਰਾਬ ਦੇ ਵਪਾਰੀ ਨਰੇਸ਼ ਅੱਗਰਵਾਲ ਦੇ ਘਰ 'ਤੇ ਕੀਤੀ ਗੋਲੀਬਾਰੀ ਘਟਨਾ 'ਚ ਵੀ ਆਪਣੀ ਸ਼ਮੂਲੀਅਤ ਮੰਨੀ ਹੈ। ਡੀਐੱਸਪੀ ਨੇ ਦੱਸਿਆ ਕਿ ਰਜਿੰਦਰ ਕੁਮਾਰ ਗੈਂਗਸਟਰ ਬਿੰਨੀ ਗੁੱਜਰ ਦੇ ਕਹੇ 'ਤੇ ਹੀ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ 'ਤੇ ਵੱਖ-ਵੱਖ ਥਾਣਿਆਂ 'ਚ 7 ਹੋਰ ਮਾਮਲੇ ਦਰਜ ਹਨ। ਡੀਐੱਸਪੀ ਨੇ ਦੱਸਿਆ ਕਿ ਰਜਿੰਦਰ ਕੁਮਾਰ ਤੋਂ 160 ਗ੍ਰਾਮ ਨਸ਼ੀਲਾ ਪਾਊਂਡਰ ਵੀ ਬਰਾਮਦ ਕੀਤਾ ਗਿਆ ਹੈ।