ਹੁਸਿ਼ਆਰਪੁਰ ‘ਚ ਟਾਵਰ ਦਾ ਵਿਰੋਧ
ਹੁਸ਼ਿਆਰਪੁਰ: ਹੁਸਿ਼ਆਰਪੁਰ (Hoshiarpur) ਦੇ ਵਾਰਡ ਨੰਬਰ 24 ਅਧੀਨ ਆਉਂਦੇ ਮੁਹੱਲਾ ਦਸ਼ਮੇਸ਼ ਨਗਰ ‘ਚ ਲੱਗ ਰਹੇ ਇਕ ਟਾਵਰ (Tower installation in Residential Area) ਦਾ ਸਥਾਨਕ ਲੋਕਾਂ ਵਲੋਂ ਵਿਰੋਧ (Local people opposed the tower) ਕੀਤਾ ਜਾ ਰਿਹੈ ਹੈ। ਲੋਕਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਰਾਜਸੀ ਨੁਮਾਇੰਦਿਆਂ ਤੋਂ ਮੰਗ ਕੀਤੀ ਹੈ (Demanded to administration and local MLA) ਕਿ ਤੁਰੰਤ ਇਸ ‘ਤੇ ਗੌਰ ਕਰਕੇ ਟਾਵਰ ਕੇ ਚੱਲ ਰਹੇ ਕੰਮ ਨੂੰ ਰੋਕਿਆ ਜਾਵੇ। ਵਾਰਡ ਨੰਬਰ 24 ਦੇ ਕੌਂਸਲਰ ਪਵਿੱਤਰਦੀਪ ਸਿੰਘ ਅਤੇ ਹੋਰਨਾਂ ਮੁਹੱਲਾ ਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਹੱਲੇ ਦਸ਼ਮੇਸ਼ ਨਗਰ ਵਿੱਚ ਤਾਂ ਪਹਿਲਾਂ ਹੀ 2 ਟਾਵਰ ਲੱਗੇ ਹੋਏ ਨੇ ਤੇ ਅਜਿਹੇ ਚ ਇਕ ਹੋਰ ਟਾਵਰ ਵੀ ਲੱਗ ਰਿਹੈ ਜੋ ਕਿ ਮਨੁੱਖੀ ਸਰੀਰ ਅਤੇ ਪੰਛੀਆਂ (Harmful for human and birds) ਲਈ ਬੇਹੱਦ ਖਤਰਨਾਕ ਹੋ ਸਕਦੈ। ਉਨ੍ਹਾਂ ਕਿਹਾ ਕਿ ਛੇਤੀ ਹੀ ਉਨ੍ਹਾਂ ਵਲੋਂ ਪ੍ਰਸ਼ਾਸਨ ਨੂੰ ਮੁਹੱਲੇ ਚ ਲੱਗ ਰਹੇ ਟਾਵਰ ਦੇ ਵਿਰੋਧ ਚ ਮੰਗ ਪੱਤਰ ਦਿੱਤਾ ਜਾ ਰਿਹੈ ਤੇ ਜੇਕਰ ਫਿਰ ਵੀ ਕੋਈ ਹੱਲ ਨਾ ਹੋਇਆਂ ਤਾਂ ਉਨ੍ਹਾਂ ਵਲੋਂ ਅਗਲੀ ਰਣਨੀਤੀ ਅਖਤਿਆਰ (Will adopt further course of action) ਕੀਤੀ ਜਾਵੇਗੀ।