ਬੀਮਾ ਸਕੀਮ 'ਚ ਸ਼ਾਮਲ ਨਾ ਕੀਤੇ ਜਾਣ 'ਤੇ ਹੋਮਗਾਰਡਜ ਨੇ ਕੀਤਾ ਸਰਕਾਰ ਦਾ ਵਿਰੋਧ - ਹੁਸ਼ਿਆਰਪੁਰ ਨਿਊਜ਼ ਅਪਡੇਟ
ਹੁਸ਼ਿਆਰਪੁਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਕਰਫਿਊ ਦੌਰਾਨ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰਾਂ ਤੇ ਪੁਲਿਸ ਮੁਲਾਜ਼ਮਾਂ ਲਈ ਸਰਕਾਰ ਵੱਲੋਂ 50 ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾ ਰਿਹਾ ਹੈ। ਇਸ ਤੋਂ ਇਸ ਉਲਟ ਦੂਜੇ ਪਾਸੇ ਵੱਖ-ਵੱਖ ਥਾਣੀਆਂ 'ਚ ਇਸ ਕਠਿਨ ਦੌਰ ਵਿੱਚ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਹੋਮਗਾਰਡਜ ਨੂੰ ਇਸ ਸਕੀਮ ਚੋਂ ਬਾਹਰ ਰੱਖਿਆ ਗਿਆ ਹੈ। ਜਿਸ ਦੇ ਚਲਦੇ ਉਨ੍ਹਾਂ 'ਚ ਸਰਕਾਰ ਪ੍ਰਤੀ ਕਾਫੀ ਰੋਸ ਹੈ।