ਜਲੰਧਰ ਤੋਂ ਗੜ੍ਹਸ਼ੰਕਰ ਪੁੱਜਿਆ ਮਜ਼ਦੂਰਾਂ ਨਾਲ ਭਰਿਆ ਟਰੱਕ - ਜਲੰਧਰ ਤੋਂ ਗੜ੍ਹਸ਼ੰਕਰ ਪੁਜੇ 40 ਮਜ਼ਦੂਰ
ਹੁਸ਼ਿਆਰਪੁਰ: ਗੜ੍ਹਸ਼ੰਕਰ ਵਿਖੇ ਸਿਹਤ ਵਿਭਾਗ 'ਚ ਉਸ ਸਮੇਂ ਮਾਹੋਲ ਗਰਮਾ ਗਿਆ ਜਦੋਂ ਜਲੰਧਰ ਜ਼ਿਲ੍ਹੇ ਤੋਂ ਕੁੱਝ ਮਜ਼ਦੂਰ ਇੱਕ ਟਰੱਕ ਰਾਹੀਂ ਗੜ੍ਹਸ਼ੰਕਰ ਪੁਜੇ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਸਥਾਨਕ ਪੁਲਿਸ ਵੱਲੋਂ ਜਲੰਧਰ ਤੋਂ ਆਉਣ ਵਾਲੇ ਲੋਕਾਂ ਲਈ ਸੜਕ ਉੱਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਟਰੱਕ 'ਚ ਤਕਰੀਬਨ 40 ਮਜ਼ਦੂਰ ਆਏ, ਜਿਨ੍ਹਾਂ ਦੇ ਗੜ੍ਹਸ਼ੰਕਰ ਪਹੁੰਚਦੇ ਹੀ ਪੁਲਿਸ ਚੌਕਸ ਹੋ ਗਈ ਤੇ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਗਈ। ਪੁਲਿਸ ਵੱਲੋਂ ਟਰੱਕ 'ਚ ਸਵਾਰ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਲੋਕ ਫੂਡ ਕਾਰਪੋਰੇਸ਼ਨ ਆਫ ਇੰਡੀਆ ਗੜ੍ਹਸ਼ੰਕਰ ਦੇ ਗੁਦਾਮ 'ਚ ਜਾ ਰਹੇ ਹਨ। ਉੱਥੇ ਹੀ ਉਹ ਲੋਕ ਚੌਲਾਂ ਦੀ ਢੂਆਈ ਦਾ ਕੰਮ ਕਰਨਗੇ। ਸੂਚਨਾ ਮਿਲਣ 'ਤੇ ਸਿਹਤ ਵਿਭਾਗ ਇਨ੍ਹਾਂ 40 ਮਜ਼ਦੂਰਾਂ ਦੀ ਕੋਵਿਡ-19 ਸਬੰਧਤ ਸਕ੍ਰੀਨਿੰਗ ਕਰਨ ਲਈ ਪੁਜੀ।