ਕਰਫਿਊ ਦੌਰਾਨ ਪ੍ਰਸ਼ਾਸਨ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ - ਲੋੜਵੰਦਾਂ ਦੀ ਮਦਦ
ਹੁਸ਼ਿਆਰਪੁਰ : ਕਰਫਿਊ ਦੇ ਦੌਰਾਨ ਲੋੜਵੰਦ ਤੇ ਮਜ਼ਦੂਰ ਵਰਗ ਦੇ ਲੋਕ ਨੂੰ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਦੋ ਵਕਤ ਦੀ ਰੋਟੀ ਨਹੀਂ ਖਾ ਪਾ ਰਹੇ। ਉਨ੍ਹਾਂ ਦੀ ਮਦਦ ਲਈ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾ ਰਹੇ ਹਨ। ਇਸ ਤਹਿਤ ਲਵ ਕੁਮਾਰ ਗੋਲਡੀ ਨੇ ਐਸਡੀਐਮ ਦਫ਼ਤਰ ਜਾ ਕੇ 200 ਪੈਕੇਟ ਰਾਸ਼ਨ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੌਂਪੀ ਗਈ।