ਪ੍ਰਵਾਸੀ ਮਜ਼ਦੂਰਾਂ ਦਾ ਰਖਵਾਲਾ ਬਣਿਆ ਕਿਸਾਨ, ਦੋ ਮਹੀਨਿਆਂ ਤੋਂ ਦੇ ਰਿਹਾ ਰਾਸ਼ਨ
ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਦੌਰਾਨ ਹਰ ਕੋਈ ਆਪਣੇ ਢੰਗ ਤਰੀਕੇ ਨਾਲ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਉੱਥੇ ਹੀ ਬਜਰੌਰ ਦੇ ਅਜੇ ਸਿੰਘ ਨਾਂਅ ਦੇ ਕਿਸਾਨ ਨੇ ਤਾਲਾਬੰਦੀ ਦੌਰਾਨ ਆਪਣੇ ਪਿੰਡ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਟੀ ਪ੍ਰਤੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ। ਅਜੇ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੇ ਮਜ਼ਦੂਰ ਵਾਪਸ ਜਾ ਰਹੇ ਹਨ ਤਾਂ ਉਨ੍ਹਾਂ ਨੇ ਵਿਦੇਸ਼ 'ਚ ਬੈਠੇ ਆਪਣੇ ਤਿੰਨਾਂ ਭਰਾਵਾਂ ਦੇ ਸਹਿਯੋਗ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਖਾਣ-ਪੀਣ ਦਾ ਸਾਮਾਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੋ ਮਹੀਨਿਆਂ ਦੌਰਾਨ ਮਜ਼ਦੂਰਾਂ ਨੂੰ 3 ਲੱਖ ਦੇ ਕਰੀਬ ਰਾਸ਼ਨ ਖਾਣ ਲਈ ਦਿੱਤਾ।
Last Updated : Jun 11, 2020, 6:00 PM IST