ਟਰੈਕਟਰ 'ਤੇ ਆਈ ਲਾੜੀ ਜਸਵੀਰ ਕੌਰ ਦੀ ਡੌਲੀ ਨੇ ਬਟੌਰੀ ਖ਼ੂਬ ਚਰਚਾ - latest punjab news
ਵਿਆਹਾਂ ਦੇ ਉੱਪਰ ਲੱਖਾਂ ਕਰੋੜਾਂ ਰੁਪਏ ਖ਼ਰਚ ਕਰਨ ਵਾਲਿਆਂ ਲਈ ਪਿੰਡ ਬਸੀ ਗੁਲਾਮ ਹੁਸੈਨ ਦੇ ਇੱਕ ਪਰਿਵਾਰ ਨੇ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਲਾੜੇ ਅੰਮ੍ਰਿਤਪਾਲ ਸਿੰਘ ਦਾ ਸ਼ੌਕ ਸੀ ਕਿ ਉਹ ਡੋਲੀ ਆਪਣੇ ਟਰੈਕਟਰ 'ਤੇ ਲੈਕੇ ਆਵੇ। ਲਾੜੇ ਨੇ ਆਪਣਾ ਇਹ ਸ਼ੌਕ ਪੂਰਾ ਕੀਤਾ ਅਤੇ ਆਪਣੀ ਨਵ-ਵਿਆਹੀ ਵਹੁਟੀ ਨੂੰ ਟਰੈਕਟਰ 'ਤੇ ਲੈਕੇ ਆਇਆ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਲਾੜੀ ਜਸਵੀਰ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਉਹ ਡੋਲੀ ਵਾਲੀ ਕਾਰ ਦੀ ਬਜਾਏ ਟਰੈਕਟ 'ਤੇ ਸਵਾਰ ਹੋ ਕੇ ਆਈ ਹੈ।