ਮਾਘੀ ਦੇ ਮੇਲੇ ਮੌਕੇ ਲੱਗੀ ਘੋੜਿਆਂ ਦੀ ਮੰਡੀ - horse market in muktsar
40 ਮੁਕਤਿਆਂ ਦੀ ਯਾਦ ਵਿੱਚ ਲੱਗਦੇ ਮਾਘੀ ਦੇ ਮੇਲੇ ਵਿੱਚ ਘੋੜਿਆਂ ਦੀ ਮੰਡੀ ਵੀ ਲਗਾਈ ਗਈ। ਇਸ ਮੌਕੇ ਬਹੁਤ ਸਾਰੀਆਂ ਨਸਲਾਂ ਦੇ ਘੋੜੇ ਮੰਡੀ ਦਾ ਸ਼ਿੰਗਾਰ ਬਣੇ। ਘੋੜਿਆਂ ਦੇ ਮਾਲਕ ਘੋੜਿਆਂ ਨੂੰ ਸ਼ਿੰਗਾਰ ਕੇ ਮੰਡੀ ਵਿੱਚ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਦੀ ਨੁਮਾਇਸ਼ ਲਗਾਉਂਦੇ ਹਨ। ਇਸ ਸਬੰਧ ਵਿੱਚ ਜਦੋਂ ਘੋੜਿਆਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਮਹਿੰਗਾ ਸ਼ੌਕ ਹੈ ਜੋ ਕਿ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵਜੋਂ ਵੀ ਅਪਣਾਇਆ ਜਾ ਸਕਦਾ ਹੈ।