ਕੈਂਟਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, ਇੱਕ ਦੀ ਮੌਤ, ਇੱਕ ਜ਼ਖਮੀ - ਕੈਂਟਰ ਅਤੇ ਟਰੱਕ ਵਿਚਾਲੇ
ਅੰਮ੍ਰਿਤਸਰ ਹਾਈਵੇ ’ਤੇ ਲੰਮਾ ਪਿੰਡ ਫਲਾਈਓਵਰ ਦੇ ਕੋਲ ਕੈਂਟਰ ਅਤੇ ਟਰੱਕ ਦੀ ਭਿਆਨਕ ਟੱਕਰ ਹੋਣ ਨਾਲ ਦਿਲ ਕੰਬਾਉ ਹਾਦਸਾ ਵਾਪਰਿਆ। ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਸਬੰਧ ’ਚ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਟਰੈਕਟਰ ਨੂੰ ਲੋਡਰ ਲਗਵਾ ਕੇ ਵਾਪਸ ਪਿੰਡ ਨੂੰ ਆ ਰਹੇ ਸੀ ਪਰ ਜਿਵੇਂ ਹੀ ਫਲਾਈਓਵਰ ਕੋਲ ਪਹੁੰਚੇ ਤਾਂ ਪਿੱਛੋ ਆ ਰਹੀ ਤੇਜ਼ ਰਫਤਾਰ ਕੈਂਟਰ ਨੇ ਉਸਨੂੰ ਭਿਆਨਕ ਟੱਕਰ ਮਾਰ ਦਿੱਤੀ। ਲੋਕਾਂ ਦੀ ਮਦਦ ਨਾਲ ਉਨ੍ਹਾਂ ਦੋਹਾਂ ਨੂੰ ਬਾਹਰ ਕੱਢਿਆ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।