ਭਾਰੀ ਮੀਂਹ ਕਾਰਨ ਹਿਮਾਚਲ ‘ਚ ਮੱਚਿਆ ਹੜਕੰਪ, ਇੱਕ ਹੋਰ ਖੌਫਨਾਕ ਵੀਡੀਓ ਆਈ ਸਾਹਮਣੇ ! - ਮੀਂਹ ਦੇ ਚੱਲਦੇ ਹਾਈ ਅਲਰਟ
ਪਿਛਲੇ ਦਿਨ੍ਹਾਂ ਤੋਂ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ‘ਚ ਭਾਰੀ ਨੁਕਸਾਨ ਹੋ ਰਿਹਾ ਹੈ। ਲਗਤਾਰ ਜਾਨੀ ਤੇ ਮਾਲੀ ਨੁਕਸਾਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਅਜਿਹੀ ਹੀ ਇੱਕ ਘਟਨਾ ਹੋਰ ਸਾਹਮਣੇ ਆਈ ਹੈ। ਜਿੱਥੇ ਇੱਕ ਉੱਚੀ ਕੰਧ ਡਿੱਗਣ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਉਸਦੇ ਥੱਲੇ ਆ ਗਈਆਂ ਹਨ। ਜਿਸ ਕਾਰਨ ਕਾਰਾਂ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਘਟਨਾ ਦੇ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਜਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਮੀਂਹ ਦੇ ਚੱਲਦੇ ਹਾਈ ਅਲਰਟ ਕੀਤਾ ਗਿਆ ਹੈ ਤੇ ਇਸਦੇ ਚੱਲਦੇ ਹੀ ਸੈਲਾਨੀਆਂ ਦੇ ਆਉਣ ਤੇ ਕੁਝ ਸਮੇਂ ਦੇ ਲਈ ਰੋਕ ਲਗਾਈ ਗਈ ਹੈ।