ਫਾਜ਼ਿਲਕਾ 'ਚ ਗੁੰਡਾਗਰਦੀ ਦਾ ਨੰਗਾ ਨਾਚ - Civil Hospital
ਫਾਜ਼ਿਲਕਾ:ਪਿੰਡ ਕੁੰਡਲ ਦੇ ਰਹਿਣ ਵਾਲੇ ਸਰਪੰਚ ਸਵਰਨ ਸਿੰਘ ਅਤੇ ਉਨ੍ਹਾਂ ਦਾ ਸਾਥੀ ਜਗਸੀਰ ਸਿੰਘ ਅਬੋਹਰ (Abohar)ਆ ਰਹੇ ਸਨ ਅਤੇ ਪਿੱਛੋਂ ਆ ਰਹੀ ਇਕ ਨੌਵਾ ਕਾਰ ਨੇ ਫੇਟ ਮਾਰ ਕੇ ਸੁੱਟ ਦਿੱਤਾ ਅਤੇ ਫਿਰ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਚੱਲਦਿਆਂ ਦੋ ਗੋਲੀਆਂ ਸਵਰਨ ਸਿੰਘ ਸਰਪੰਚ ਅਤੇ ਚਾਰ ਗੋਲੀਆਂ ਜਗਸੀਰ ਸਿੰਘ ਦੇ ਲੱਗੀਆਂ ਹਨ। ਦੋਵੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ ਅਤੇ ਸਿਵਲ ਹਸਪਤਾਲ (Civil Hospital) ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਕੁੰਡਲ ਦੇ ਰਹਿਣ ਵਾਲੇ ਕੁੱਝ ਵਿਅਕਤੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।