ਹਿੰਦੁਸਤਾਨ ਬਸਤੀ 'ਚ ਐਕਸਾਈਜ਼ ਵਿਭਾਗ ਦੇ ਕਰਿੰਦਿਆਂ ਦੀ ਗੁੰਡਾਗਰਦੀ - ਐਕਸਾਈਜ਼ ਕਰਮਚਾਰੀ
ਅੰਮ੍ਰਿਤਸਰ : ਲੋਹਗੜ੍ਹ ਨੇੜੇ ਹਿੰਦੋਸਤਾਨ ਬਸਤੀ ਵਿੱਚ ਘਰਾਂ ਵਿੱਚ ਦਾਖਲ ਹੋਏ ਨੌਜਵਾਨਾਂ ਨੇ ਐਕਸਾਈਜ਼ ਕਰਮਚਾਰੀ ਹੋਣ ਦਾ ਬਹਾਨਾ ਬਣਾ ਕੇ ਗੁੰਡਾਗਰਦੀ ਕੀਤੀ। ਇਸ ਮੌਕੇ ਲੋਕਾਂ ਦੇ ਨਾਲ ਬਹਿਸ ਹੋਣ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਐਕਸਾਈਜ਼ ਵਿਭਾਗ ਦੇ ਕਰਿੰਦੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ, ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਨੌਜਵਾਨ ਕੌਣ ਸਨ। ਅੱਜ ਅੰਮ੍ਰਿਤਸਰ ਦੀ ਹਿੰਦੋਸਤਾਨ ਬਸਤੀ ਵਿੱਚ ਉਸ ਸਮੇਂ ਅਚਾਨਕ ਸਨਸਨੀ ਮਚ ਗਈ ਜਦੋਂ ਆਪਣੇ ਆਪ ਨੂੰ ਐਕਸਾਈਜ਼ ਵਿਭਾਗ ਦੇ ਕਰਮਚਾਰੀ ਅਖਵਾਉਣ ਵਾਲੇ ਨੌਜਵਾਨਾਂ ਨੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹੀ ਨਹੀਂ, ਘਰਾਂ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਪਹਿਲਾਂ ਨੌਜਵਾਨਾਂ ਦੁਆਰਾ ਕੱਪੜੇ ਪਾ ਕੇ ਢੱਕ ਦਿੱਤਾ ਗਿਆ। ਤਾਂ ਜੋ ਉਨ੍ਹਾਂ ਦੀਆਂ ਹਰਕਤਾਂ ਕੈਮਰੇ ਵਿੱਚ ਕੈਦ ਨਾ ਹੋ ਜਾਣ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।