ਦਸਤਾਰ ਦਿਵਸ ਮੌਕੇ ਦਸਤਾਰ ਦੀ ਸਿਖਲਾਈ ਦੇਣ ਵਾਲੇ ਨੌਜਵਾਨਾਂ ਨੂੰ ਕੀਤਾ ਸਨਮਾਨਤ - ਦਸਤਾਰ ਦਿਵਸ ਮਨਾਇਆ
ਜ਼ਿਲ੍ਹੇ ’ਚ ਸਿੱਖ ਦਸਤਾਰ ਦਿਵਸ ਮਨਾਇਆ ਗਿਆ ਇਸ ਮੌਕੇ ਜਿਹੜੇ ਨੌਜਵਾਨ ਦਸਤਾਰ ਸਿਖਲਾਈ ਦੇ ਰਹੇ ਹਨ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਨੋਵੇ ਪਾਤਸ਼ਾਹ ਦੀ ਬਾਣੀ ਦੇ ਅਰਥਾਂ ਸਮੇਤ ਕਿਤਾਬਚਾ ਦਿੱਤਾ ਗਿਆ ਤੇ ਬਾਣੀ ਯਾਦ ਕਰਨ ਦੀ ਪ੍ਰੇਰਣਾ ਦਿੱਤੀ ਗਈ। ਇਸ ਮੌਕੇ ਅਕਾਲ ਪੁਰਖ ਕੀ ਫ਼ੋਜ ਵਲੋਂ ਐਨੀਮੇਸ਼ਨ ਰਾਹੀਂ ਪ੍ਰਦਰਸ਼ਤ ਦਾਸਤਾਨ-ਏ-ਦਸਤਾਰ (ਦਸਤਾਰ ਦੀ ਜੁਬਾਨੀ) ਜਾਰੀ ਕੀਤੀ ਗਈ। ਦਸਤਾਰ ਦੀ ਮਹਾਨਤਾ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕਰਦੇ 10 ਮਿੰਟ ਦੀ ਇਹ ਫਿਲਮ ਬੇਹੱਦ ਹੀ ਪ੍ਰਭਾਵਸ਼ਾਲੀ ਹੈ।