12ਵੀਂ ਜਮਾਤ 'ਚ ਚੰਗੇ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਗਿਆ ਸਨਮਾਨਤ - ਪੰਜਾਬ ਸਕੂਲ ਸਿੱਕਿਆ ਬੋਰਡ
ਮੁਹਾਲੀ: ਪੰਜਾਬ 'ਚ ਇਸ ਵਾਰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਸ਼ਹਿਰ ਕੁਰਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਦਾ ਨਤੀਜਾ ਵੀ ਬੇਹਦ ਸ਼ਾਨਦਾਰ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੀਓ ਹਿੰਮਤ ਸਿੰਘ ਵੱਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਚੰਗੇ ਅੰਕ ਹਾਸਲ ਕਰਨ ਲਈ ਸਨਮਾਨਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਇਸ ਵਾਰ 90 ਤੋਂ 100 ਫੀਸਦੀ ਨੰਬਰ 310 ਬੱਚਿਆਂ ਨੇ ਹਾਸਿਲ ਕੀਤੇ, 80 ਤੋ 90 ਪ੍ਰਤੀਸ਼ਤ ਨੰਬਰ 1062 ਬੱਚਿਆਂ ਨੇ, 70 ਤੋਂ 80 ਪ੍ਰਤੀਸ਼ਤ ਨੰਬਰ 1661 ਬੱਚਿਆਂ ਨੇ ਹਾਸਿਲ ਕੀਤੇ ਹਨ। ਕੁੱਲ ਮਿਲਾ ਕੇ ਇਸ ਵਾਰ ਦੇ ਨਤੀਜੇ ਕਾਫੀ ਵਧੀਆ ਰਹੇ। ਜ਼ਿਲ੍ਹੇ ਭਰ 'ਚੋਂ 8 ਵਿਦਿਆਰਥੀਆਂ ਨੇ ਕੈਪਟਨ ਸਰਕਾਰ ਵੱਲੋਂ ਐਲਾਨੇ ਗਏ 5100 ਰੁਪਏ ਦਾ ਇਨਾਮ ਵੀ ਜਿੱਤਿਆ ਹੈ। ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਇਸ ਵਾਰ 100 ਫੀਸਦੀ ਰਿਹਾ ਹੈ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ ਭਰ 'ਚ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।