ਅੰਮ੍ਰਿਤਸਰ 'ਚ ਕੋਰੋਨਾ ਵੇਰੀਅਰ ਨੂੰ ਕੀਤਾ ਸਨਮਾਨਿਤ - ਪੰਜਾਬ ਯੂਥ ਡਿਵੈਲਪਮੈਟ ਬੋਰਡ ਦੇ ਚੇਅਰਮੈਨ
ਅੰਮ੍ਰਿਤਸਰ:ਪੰਜਾਬ ਯੂਥ ਡਿਵੈਲਪਮੈਟ ਬੋਰਡ ਦੇ ਚੇਅਰਮੈਨ (Chairman, Punjab Youth Development Board) ਸੁਖਵਿੰਦਰ ਸਿੰਘ ਬਿੰਦਰਾ ਗੁਰੂਨਗਰੀ ਪਹੁੰਚੇ। ਜਿਥੇ ਉਨ੍ਹਾਂ ਅੰਮ੍ਰਿਤਸਰ ਦੇ ਆਈ ਵੀ ਹਸਪਤਾਲ ਵਿਚ ਕੋਰੋਨਾ ਮਹਾਮਾਰੀ ਦੋਰਾਨ ਲੋਕਾਂ ਦੀ ਸੇਵਾ ਕਰਨ ਵਾਲੇ ਕੋਰੋਨਾ ਵੇਰੀਅਰ ਨੂੰ ਸਨਮਾਨਿਤ ਕੀਤਾ। ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾ ਦੀਆ ਜਾਨਾਂ ਬਚਾਉਣ ਵਾਲੇ ਕੋਰੋੋਨਾ ਵੇਰੀਅਰ ਨੂੰ ਸਨਮਾਨਿਤ ਕੀਤਾ ਗਿਆ ਹੈ।