ਹੋਮ ਗਾਰਡ ਵੱਲੋਂ ਆਪਣੇ ਵਿਭਾਗ ਖ਼ਿਲਾਫ਼ ਪ੍ਰੈੱਸ ਕਾਨਫ਼ਰੰਸ - ਪ੍ਰੈੱਸ ਕਾਨਫ਼ਰੰਸ
ਜਲੰਧਰ: ਜਲੰਧਰ 'ਚ ਥਾਣਾ ਨੰਬਰ ਪੰਜ ਦੇ ਹੋਮ ਗਾਰਡ ਭਜਨ ਚੰਦ ਨੇ ਆਪਣੇ ਵਿਭਾਗ ਦੇ ਮੁਲਾਜ਼ਮਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦਿਆਂ ਪ੍ਰੈਸ ਕਾਨਫਰੰਸ ਕੀਤੀ। ਹੋਮ ਗਾਰਡ ਦਾ ਕਹਿਣਾ ਕਿ ਉਨ੍ਹਾਂ ਦੇ ਉੱਚ ਅਧਿਕਾਰੀ ਭ੍ਰਿਸ਼ਟਾਚਾਰ ਕਰਦੇ ਹਨ ਅਤੇ ਪੈਸਿਆਂ ਦੇ ਲੈਣ ਦੇਣ ਕਰਕੇ ਉਸਦੀ ਬਦਲੀ ਕਰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਕਈ ਵਾਰ ਇਸਦੀ ਸ਼ਿਕਾਇਤ ਵੀ ਕਰ ਚੁੱਕੇ ਹਨ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਉੱਚ ਅਧਿਕਾਰੀ ਆਪਣੇ ਨਾਲ ਹੋਮ ਗਾਰਡ ਰੱਖ ਕੇ ਆਪਣੇ ਨਿੱਜੀ ਘਰ ਦੇ ਕੰਮ ਕਰਵਾਉਂਦੇ ਹਨ।